Welcome to SmartStudies.in! You visited this page for the first time.
Click Here to See Full Stats of Your Vists to SmartStudies.in
Smart Studies
Follow on facebookFollow on twitter
This is an effort to make Learning Smarter, Easier and Free
Visitor No. 005354423
ਵਿੱਦਿਆ ਵਿਚਾਰੀ ਤਾਂ ਪਰ-ਉਪਕਾਰੀ।
ਨਕਲ ਕਰਨਾ ਪਾਪ ਹੈ।
ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਹੈ।
ਨਕਲ ਆਤਮ-ਹੱਤਿਆ ਹੁੰਦੀ ਹੈ।
ਚਰਿੱਤਰ ਜੀਵਨ ਦੀ ਸ਼ਾਨ ਹੁੰਦੀ ਹੈ।
ਰੱਬ ਦੇ ਸਤਿਕਾਰ ਤੋਂ ਬਾਅਦ ਸਮੇਂ ਦਾ ਸਤਿਕਾਰ ਜ਼ਰੂਰੀ ਹੈ।
ਬੱਚਿਓ ਮਿਹਨਤ ਕਰਦੇ ਜਾਵੋ, ਮੰਜ਼ਿਲ ਵੱਲ ਪੱਬ ਧਰਦੇ ਜਾਵੋ।
Computer Science -> Solved Exercise (Old Syllabus) -> Class - 8th (Old Book)

ਪਾਠ - 4
ਗ੍ਰਾਫਿਕਸ ਅਤੇ ਮਲਟੀਮੀਡੀਆ

ਅਭਿਆਸ (Exercise)

ਯਾਦ ਰੱਖਣ ਯੋਗ ਗੱਲਾਂ
  1. ਗ੍ਰਾਫਿਕਸ ਵਿੱਚ ਫੋਟੋਆਂ, ਕਲਿੱਪ ਆਰਟ, ਆਈਕਨ, ਬੈਕ ਗ੍ਰਾਊਂਡ ਅਤੇ ਬੁਲਟ ਆਦਿ ਨੂੰ ਭਰਿਆ ਜਾ ਸਕਦਾ ਹੈ
  2. ਗ੍ਰਾਫਿਕਸ ਇਮੇਜ ਦੋ ਤਰ੍ਹਾਂ ਦੇ ਹੁੰਦੇ ਹਨ - ਵੈਕਟਰ ਇਮੇਜ ਅਤੇ ਬਿੱਟਮੈਪ ਇਮੇਜ।
  3. ਗ੍ਰਾਫਿਕਸ ਦਿਖਾਉਣ ਲਈ GIF, JPEG, BMP ਅਤੇ PDF ਫਾਰਮੈਟ ਵਰਤੇ ਜਾਂਦੇ ਹਨ।
  4. ਮਲਟੀਮੀਡੀਆਂ ਵੱਖ-ਵੱਖ ਮੀਡੀਆ ਦਾ ਇਕੱਠ ਹੈ।
  5. ਮਲਟੀਮੀਡੀਆ ਵਿੱਚ ਇਮੇਜ, ਵੀਡਿਓ, ਆਵਾਜ਼, ਟੈਕਸਟ ਅਤੇ ਐਨੀਮੇਸ਼ਨ ਸ਼ਾਮਲ ਹੁੰਦੇ ਹਨ।
  6. ਆਡੀਓ (ਆਵਾਜ਼) ਫਾਰਮੈਟ ਦੋ ਤਰ੍ਹਾਂ ਦੇ ਹੁੰਦੇ ਹਨ। ਇਹ ਹਨ - MIDI ਅਤੇ ਡਿਜ਼ਿਟਲ ਆਡੀਓ ਫਾਰਮੈਟ।
1) ਸਹੀ ਅਤੇ ਗਲਤ ਦੱਸੋ:-
  1. ਵੱਖ-ਵੱਖ ਮੀਡੀਆ ਦੇ ਇਕੱਠ ਨੂੰ ਮਲਟੀਮੀਡੀਆ ਕਿਹਾ ਜਾਂਦਾ ਹੈ।
  2. ਉੱਤਰ:- ਸਹੀ।
  3. ਮਲਟੀਮੀਡੀਆ ਵਿੱਚ ਤਸਵੀਰਾਂ ਗਤੀਮਾਨ ਕੀਤੀਆਂ ਜਾ ਸਕਦੀਆਂ ਹਨ ਤੇ ਸਰੋਤਿਆਂ ਨੂੰ ਆਵਾਜ਼ ਵੀ ਸੁਣਾਈ ਜਾ ਸਕਦੀ ਹੈ।
  4. ਉੱਤਰ:- ਸਹੀ।
  5. ਬਿੱਟਮੈਪ ਇਮੇਜ ਦਾ ਆਕਾਰ ਵੈਕਟਰ ਇਮੇਜ ਨਾਲੋਂ ਛੋਟਾ ਹੁੰਦਾ ਹੈ।
  6. ਉੱਤਰ:- ਗਲਤ।
  7. ਮਲਟੀਮੀਡੀਆ ਵਿੱਚ ਵੱਧ ਤੋਂ ਵੱਧ ਟੈਕਸਟ ਭਰਿਆ ਹੋਣਾ ਚਾਹੀਦਾ ਹੈ।
  8. ਉੱਤਰ:- ਗਲਤ।
2) ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਉ:-
  1. ਗ੍ਰਾਫਿਕਸ ਕੀ ਹਨ?
  2. ਉੱਤਰ:- ਗ੍ਰਾਫਿਕਸ ਦਾ ਅਰਥ ਹੈ - ਤਸਵੀਰਾਂ। ਗ੍ਰਾਫਿਕਸ ਵਿੱਚ ਹੇਠਾਂ ਲਿਖੀਆਂ ਚੀਜ਼ਾਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ: -
    • ਫੋਟੋਆਂ (Images)
    • ਕਲਿੱਪ ਆਰਟ (Clip Art)
    • ਆਈਕਨ (Icon)
    • ਬੈਕਗ੍ਰਾਊਂਡ (Background)
    • ਬੁਲੇਟਸ (Bullets)
  3. ਮਲਟੀਮੀਡੀਆ ਕੀ ਹੁੰਦਾ ਹੈ?
  4. ਉੱਤਰ:- ਮਲਟੀਮੀਡੀਆ:- ਮਲਟੀ ਤੋਂ ਭਾਵ ਹੈ - ਜ਼ਿਆਦਾ ਅਤੇ ਮੀਡੀਆ ਤੋਂ ਭਾਵ ਹੈ - ਮਾਧਿਅਮ। ਇੰਝ ਮਲਟੀਮੀਡੀਆ ਦਾ ਅਰਥ ਹੋਇਆ - ਇਕ ਤੋਂ ਵੱਧ ਮਾਧਿਅਮ। ਦੂਸਰੇ ਸ਼ਬਦਾਂ ਵਿੱਚ ਮਲਟੀਮੀਡੀਆ ਦਾ ਅਰਥ ਹੈ ਬਹੁਤ ਸਾਰੇ ਮੀਡੀਆ ਦਾ ਇਕੱਠ।
  5. ਮਲਟੀਮੀਡੀਆ ਬਣਾਉਣ ਵਾਲੇ ਵੱਖ-ਵੱਖ ਮੀਡੀਆ ਦੇ ਨਾਮ ਦੱਸੋ।
  6. ਉੱਤਰ:- ਮਲਟੀਮੀਡੀਆ ਬਣਾਉਣ ਵਾਲੇ ਵੱਖ-ਵੱਖ ਮੀਡੀਆ ਦੇ ਨਾਮ ਹਨ: - ਤਸਵੀਰਾਂ, ਚਿੱਤਰ, ਟੈਕਸਟ, ਆਵਾਜ਼, ਮੂਵੀ ਆਦਿ।
  7. ਮਲਟੀਮੀਡੀਆ ਲਈ ਕਿਹੜੇ-ਕਿਹੜੇ ਹਾਰਡਵੇਅਰ ਦੀ ਲੋੜ ਪੈਂਦੀ ਹੈ?
  8. ਉੱਤਰ:- ਮਲਟੀਮੀਡੀਆ ਲਈ ਜ਼ਰੂਰੀ ਹਾਰਡਵੇਅਰ ਹੇਠਾਂ ਲਿਖੇ ਅਨੁਸਾਰ ਹਨ: -
    • ਸਾਊਂਡ ਕਾਰਡ
    • ਮੋਂਨੀਟਰ
    • ਸੀ.ਡੀ. ਰੋਮ ਡਰਾਈਵ
    • ਮਾਇਕ੍ਰੋਫੋਨ
    • ਵੈੱਬ ਜਾਂ ਡਿਜਿਟਲ ਕੈਮਰਾ
    • ਹੈੱਡ ਫੋਨ ਆਦਿ।
  9. ਵੱਖ-ਵੱਖ ਪ੍ਰਕਾਰ ਦੀਆਂ ਮਲਟੀਮੀਡੀਆ ਪ੍ਰੈਜ਼ਨਟੇਸ਼ਨ ਦੀ ਸੂਚੀ ਬਣਾਉ।
  10. ਉੱਤਰ:- ਮਲਟੀਮੀਡੀਆ ਪ੍ਰੈਜ਼ਨਟੇਸ਼ਨ ਕਈ ਪ੍ਰਕਾਰ ਦੀਆਂ ਹੋ ਸਕਦੀਆਂ ਹਨ। ਇਹਨਾਂ ਵਿੱਚੋਂ ਕੁਝ ਹੇਠਾਂ ਲਿਖੇ ਅਨੁਸਾਰ ਹਨ: -
    1. ਸਲਾਈਡ ਪ੍ਰੈਜ਼ਨਟੇਸ਼ਨ (Slide Presentation)
    2. ਪ੍ਰੈਜ਼ਨਟੇਸ਼ਨ (Presentation)
    3. ਵੈੱਬ ਪੇਜ (Web Page) ਆਦਿ।
  11. ਮਲਟੀਮੀਡੀਆ ਪ੍ਰੈਜ਼ਨਟੇਸ਼ਨ ਤਿਆਰ ਕਰਦੇ ਸਮੇਂ ਕਿਹੜੀਆਂ - ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ?
  12. ਉੱਤਰ:- ਮਲਟੀਮੀਡੀਆ ਪ੍ਰੈਜ਼ਨਟੇਸ਼ਨ ਤਿਆਰ ਕਰਦੇ ਸਮੇਂ ਹੇਠਾਂ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ: -
    • ਮਲਟੀਮੀਡੀਆ ਵਿੱਚ ਟੈਕਸਟ ਦੀ ਵਰਤੋਂ ਦਰਸ਼ਕਾਂ ਦੀ ਲੋੜ ਅਨੁਸਾਰ ਅਤੇ ਘੱਟ ਤੋਂ ਘੱਟ ਕਰੋ।
    • ਸੰਗੀਤ ਅਤੇ ਆਡੀਓ ਦੀ ਚੋਣ ਵਧੀਆ ਕਰਨੀ ਚਾਹੀਦੀ ਹੈ।
    • ਦਰਸ਼ਕਾਂ ਦੀ ਰੁਚੀ ਨੂੰ ਧਿਆਨ ਵਿੱਚ ਰੱਖ ਕੇ ਟੈਕਸਟ ਅਤੇ ਤਸਵੀਰਾਂ ਦੇ ਰੰਗ ਢੁੱਕਵੇਂ ਵਰਤਣੇ ਚਾਹੀਦੇ ਹਨ।
    • ਯੂਜ਼ਰ ਨੂੰ ਕੀ-ਬੋਰਡ ਅਤੇ ਮਾਊਸ ਵਰਤਣ ਦੀ ਇਜ਼ਾਜਤ ਹੋਵੇ।
    • ਹਮੇਸ਼ਾ ਚੰਗੇ ਵਿਸ਼ੇ ਦੀ ਪ੍ਰੈਜ਼ਨਟੇਸ਼ਨ ਬਣਾਉ, ਜਿਹੜੀ ਦਰਸ਼ਕਾਂ ਨੂੰ ਗਿਆਨ ਦੇਵੇ।
    • ਮਲਟੀਮੀਡੀਆ ਦਾ ਆਕਾਰ ਛੋਟਾ ਹੋਣਾ ਚਾਹੀਦਾ ਹੈ।
SmartStudies.in © 2012-2023